ਬੱਬੱਚਿਆਂ ਕੋਲ ਸਵਾਲ ਹੁੰਦੇ ਹਨ।

ਰਲ ਕੇ ਪਤਾ ਲਾਉ।

 
 
 
 
image-10.jpg
 

ਬੱਚੇ ਕਾਮਯਾਬ ਹੁੰਦੇ ਹਨ ਜਦੋਂ ਮਾਪੇ ਅਤੇ ਸਕੂਲ ਰਲ ਕੇ ਕੰਮ ਕਰਦੇ ਹਨ।

ਆਉ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਏ।

 

ਸੋਜੀ 123 ਪੇਰੈਂਟ ਰੀਸੋਰਸਿਜ਼ (ਮਾਪਿਆਂ ਲਈ ਵਸੀਲੇ), ਬੀ ਸੀ ਕਨਫਡਰੇਸ਼ਨ ਔਫ ਪੇਰੈਂਟ ਐਡਵਾਈਜ਼ਰੀ ਕੌਂਸਲਜ਼ (ਬੀ ਸੀ ਸੀ ਪੀ ਏ ਸੀ) ਅਤੇ ਬੀ ਸੀ ਦੇ ਵਿਦਿਆ ਮਹਿਕਮੇ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਸਨ ਜਿਨ੍ਹਾਂ ਦਾ ਮਕਸਦ, ਇਨ੍ਹਾਂ ਚੀਜ਼ਾਂ ਬਾਰੇ ਮਾਪਿਆਂ ਦੇ ਸਵਾਲਾਂ ਦਾ ਜਵਾਬ ਦੇਣਾ ਹੈ ਕਿ ਕੈਨੇਡੀਅਨ ਸਕੂਲਾਂ ਵਿਚ ਸੋਜੀ ਨੂੰ ਸ਼ਾਮਲ ਕਰਨ ਵਾਲੀ ਪੜ੍ਹਾਈ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ।ਆਪਣੇ ਇਲਾਕੇ ਨਾਲ ਸਿੱਖਣ ਲਈ ਸਹਾਇਕ ਪੇਸ਼ਕਾਰੀ ਅਤੇ ਪੇਸ਼ ਕਰਨ ਵਾਲੇ (ਫਾਸਿਲੀਟੇਟਰ) ਦੀ ਗਾਈਡ ਦੀ ਵਰਤੋਂ ਕਰੋ।
ਪੇਸ਼ਕਾਰੀ ਡਾਊਨਲੋਡ ਕਰੋ (ਪੀ ਪੀ ਟੀ) / ਪੇਸ਼ ਕਰਨ ਵਾਲੇ ਦੀ ਗਾਈਡ (ਪੀ ਡੀ ਐੱਫ)

ਮਾਪਿਆਂ ਲਈ ਵਸੀਲੇ /ਐਲੀਮੈਂਟਰੀ ਕਲਾਸਾਂ
ਔਫਲਾਈਨ ਦੇਖਣ ਲਈ ਡਾਊਨਲੋਡ ਕਰੋ (ਐੱਮ ਪੀ 4)

ਮਾਪਿਆਂ ਲਈ ਵਸੀਲੇ /ਸੈਕੰਡਰੀ ਕਲਾਸਾਂ
ਔਫਲਾਈਨ ਦੇਖਣ ਲਈ ਡਾਊਨਲੋਡ ਕਰੋ (ਐੱਮ ਪੀ 4)

 

ਸੋਜੀ ਦਾ ਕੀ ਮਤਲਬ ਹੈ?

ਸੋਜੀ ਦਾ ਅਰਥ ਸੈਕਸ਼ੂਅਲ ਓਰੀਐਨਟੇਸ਼ਨ ਐਂਡ ਜੈਂਡਰ ਆਇਡੈਂਟਿਟੀ (ਕਾਮੁਕ ਰੁਚੀ ਅਤੇ ਲਿੰਗ ਪਛਾਣ) ਹੈ। ਸਾਡੀਆਂ ਸਾਰਿਆਂ ਦੀ ਕਿਉਂਕਿ ਕਾਮੁਕ ਰੁਚੀ ਅਤੇ ਲਿੰਗ ਪਛਾਣ ਹੁੰਦੀ ਹੈ, ਇਹ ਸਾਨੂੰ ਸਾਰਿਆਂ ਨੂੰ ਸ਼ਾਮਲ ਕਰਦੀ ਹੈ। ਹਰ ਵਿਦਿਆਰਥੀ ਆਪਣੀ ਲਿੰਗਕ ਪਛਾਣ ਨੂੰ ਸਮਝਦਾ ਹੈ ਅਤੇ ਵੱਖਰੀ ਤਰ੍ਹਾਂ ਜ਼ਾਹਰ ਕਰਦਾ ਹੈ, ਉਨ੍ਹਾਂ ਦਿਲਚਸਪੀਆਂ ਅਤੇ ਚੋਣਾਂ ਨਾਲ ਜਿਹੜੀਆਂ ਉਸ ਦੇ ਕੁਦਰਤੀ ਸੈਕਸ ਲਈ ਆਮ ਹਨ ਜਾਂ ਘੱਟ ਆਮ ਹਨ। ਕੁਝ ਵਿਦਿਆਰਥੀਆਂ ਨੂੰ ਆਪਣੀ ਕਾਮੁਕ ਰੁਚੀ ਬਾਰੇ ਪੱਕਾ ਪਤਾ ਨਹੀਂ ਹੋ ਸਕਦਾ ਹੈ। ਹੋਰ ਆਪਣੇ ਆਪ ਦੀ ਪਛਾਣ ਖਾਸ ਤੌਰ `ਤੇ ਲੈਜ਼ਬੀਅਨ, ਗੇਅ, ਸਟਰੇਟ, ਬਾਇਸੈਕਸ਼ੂਅਲ, ਟ੍ਰਾਂਸਜੈਂਡਰ, ਕਿਊਈਰ ਟੂ-ਸਪਿਰਿਟ, ਸਿਸਜੈਂਡਰ, ਜਾਂ ਕਿਸੇ ਹੋਰ ਤਰ੍ਹਾਂ ਕਰ ਸਕਦੇ ਹਨ। ਸੋਜੀ ਦੀ ਸ਼ਮੂਲੀਅਤ ਵਾਲੇ ਸਕੂਲ ਦਾ ਮਤਲਬ ਇਹ ਹੈ ਕਿ ਇਨ੍ਹਾਂ ਸਾਰੇ ਅਨੁਭਵਾਂ ਅਤੇ ਪਛਾਣਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਇਹ ਕਦੀ ਵੀ ਵਿਤਕਰੇ ਦਾ ਕਾਰਨ ਨਹੀਂ ਬਣਦਾ।

ਕੀ ਬਦਲ ਰਿਹਾ ਹੈ?

ਸਕੂਲਾਂ ਵਿਚ ਨੇਮ ਨਾਲ ਭਿੰਨਤਾ ਬਾਰੇ ਵਿਚਾਰੇ ਜਾਣ ਵਾਲੇ ਵਿਸ਼ਿਆਂ ਵਿੱਚੋਂ ਸੋਜੀ ਇਕ ਹੈ, ਜਿਵੇਂ ਕਿ ਜਦੋਂ ਅਧਿਆਪਕ, ਨਸਲ, ਪਿਛੋਕੜ, ਧਰਮ ਅਤੇ ਸਮਰੱਥਾ ਬਾਰੇ ਬੋਲਦੇ ਹਨ। ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਦਾ ਸਿਰਫ ਇਹ ਅਰਥ ਹੈ ਕਿ ਸੋਜੀ ਬਾਰੇ ਇਸ ਤਰੀਕੇ ਨਾਲ ਗੱਲ ਕਰਨਾ ਜਿਹੜਾ ਇਹ ਪੱਕਾ ਕਰਦਾ ਹੈ ਕਿ ਹਰ ਵਿਦਿਆਰਥੀ ਇਹ ਮਹਿਸੂਸ ਕਰਦਾ ਹੈ ਕਿ ਉਹ ਫਿੱਟ ਹੁੰਦਾ ਹੈ। ਕੋਈ “ਸੋਜੀ ਪਾਠਕ੍ਰਮ” ਨਹੀਂ ਹੈ। ਸੋਜੀ ਇਕ ਅਜਿਹਾ ਵਿਸ਼ਾ ਹੈ ਜਿਹੜਾ ਬਹੁਤ ਸਾਰੇ ਵਿਸ਼ਿਆਂ ਅਤੇ ਸਕੂਲ ਦੀਆਂ ਸਰਗਰਮੀਆਂ ਰਾਹੀਂ ਵਿਚਾਰਿਆ ਜਾ ਸਕਦਾ ਹੈ। ਅਧਿਆਪਕਾਂ ਨੇ ਸੋਜੀ ਦੇ ਜ਼ਿਆਦਾ ਵਸੀਲਿਆਂ ਅਤੇ ਟਰੇਨਿੰਗ ਦੀ ਲੋੜ ਜ਼ਾਹਰ ਕੀਤੀ ਹੈ ਤਾਂ ਜੋ ਇਹ ਪੱਕਾ ਹੋਵੇ ਕਿ ਸਾਰੇ ਵਿਦਿਆਰਥੀ ਆਪਣੇ ਆਪ ਵਿਚ ਆਤਮਵਿਸ਼ਵਾਸੀ ਮਹਿਸੂਸ ਕਰ ਰਹੇ ਹਨ। ਸੋਜੀ 1 2 3 ਸੌਖੀ ਤਰ੍ਹਾਂ ਇਕ ਹੋਰ ਤਰੀਕਾ ਹੈ ਜਿਸ ਨਾਲ ਅਧਿਆਪਕ ਲੋੜੀਂਦੇ ਵਸੀਲੇ ਲੱਭ ਸਕਦੇ ਹਨ ਅਤੇ ਇਕ ਦੂਜੇ ਤੋਂ ਸਿੱਖ ਸਕਦੇ ਹਨ।

ਮੇਰਾ ਬੱਚਾ ਕੀ ਸਿੱਖੇਗਾ?

ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਵਿਦਿਆਰਥੀਆਂ ਬਾਰੇ ਹੈ ਜਿਹੜੇ ਸਮਾਜ ਵਿਚ ਸੋਜੀ ਦੀ ਭਿੰਨਤਾ ਬਾਰੇ ਅਤੇ ਹਰ ਇਕ ਨਾਲ ਆਦਰ ਅਤੇ ਮਾਣ ਨਾਲ ਵਰਤਾਉ ਕਰਨ ਦੀ ਮਹੱਤਤਾ ਬਾਰੇ ਗੱਲਬਾਤ ਕਰਦੇ ਹਨ। ਟੀਚਰ ਇਹ ਫੈਸਲਾ ਕਰਨ ਲਈ ਬਿਹਤਰ ਲੈਸ ਹਨ ਕਿ ਉਨ੍ਹਾਂ ਦੀਆਂ ਕਲਾਸਾਂ ਲਈ ਉਮਰ ਮੁਤਾਬਕ ਕੀ ਢੁਕਵਾਂ ਹੈ। ਉਦਾਹਰਣ ਲਈ, ਕੁਝ ਵਿਦਿਆਰਥੀ ਸਿੰਗਲ ਡੈਡੀਆਂ, ਗਰੈਂਡਪੇਰੈਂਟਸ, ਜਾਂ ਮਤਰੇਏ ਮਾਪਿਆਂ ਵਲੋਂ ਪਾਲੇ ਗਏ ਹਨ, ਜਦ ਕਿ ਕੁਝ ਦੀ ਮਾਂ ਨਹੀਂ ਹੈ, ਅਤੇ ਕੁਝ ਦੀਆਂ ਦੋ ਮਾਵਾਂ ਹਨ। ਪਰਿਵਾਰ ਦੀ ਭਿੰਨਤਾ ਬਾਰੇ ਇਕ ਅਸਰਦਾਰ ਕੇ/1 ਲੈਸਨ ਵਿਦਿਆਰਥੀਆਂ ਨੂੰ ਇਹ ਸਿਖਾਏਗਾ ਪਰਿਵਾਰ ਸਾਰੇ ਰੂਪਾਂ ਅਤੇ ਆਕਾਰਾਂ ਦੇ ਹਨ। ਹੋਰ ਲੈਸਨ ਵਿਦਿਆਰਥੀਆਂ ਨੂੰ “ਦੈਟਸ ਸੋ ਗੇਅ” ਕਹਿਣ ਤੋਂ ਰੋਕ ਸਕਦਾ ਹੈ, ਜੋ ਕਿ ਸਕੂਲਾਂ ਦੇ ਸੁਆਗਤ ਕਰਨ ਵਾਲੇ ਮਾਹੌਲ ਉੱਪਰ ਸਿੱਧਾ ਅਸਰ ਪਾਉਂਦਾ ਹੈ। ਸੋਜੀ 1  2 3 ਲੈਸਨ ਪਲੈਨਾਂ ਅਧਿਆਪਕਾਂ ਲਈ ਇਕ ਇਖਤਿਆਰੀ ਵਸੀਲਾ ਹਨ। ਉਹ ਤੁਹਾਡੇ ਸੂਬਾਈ ਪਾਠਕ੍ਰਮ ਨਾਲ ਮੇਲ ਖਾਂਦੀਆਂ ਹਨ ਅਤੇ ਇਹ ਅਧਿਆਪਕਾਂ ਵਲੋਂ ਆਪਣੀ ਇੱਛਾ ਮਤਾਬਕ ਢਾਲਣ ਲਈ ਹਨ।

 

ਇਹ ਇੰਨਾ ਜ਼ਰੂਰੀ ਕਿਉਂ ਹੈ?

ਸਾਰੇ ਵਿਦਿਆਰਥੀਆਂ ਲਈ ਸਰਗਰਮੀ ਨਾਲ ਸੁਰੱਖਿਅਤ, ਸ਼ਾਮਲ ਕਰਨ ਵਾਲੇ ਪੜ੍ਹਾਈ ਦੇ ਮਾਹੌਲ ਬਣਾਉਣਾ ਸਕੂਲਾਂ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਕੁਝ ਵਿਦਿਆਰਥੀਆਂ ਨੂੰ ਸਰੀਰਕ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਜਦ ਕਿ ਹੋਰ ਰੁਕਾਵਟਾਂ, ਜਿਵੇਂ ਕਿ ਕਾਮੁਕ ਰੁਚੀ ਅਤੇ ਲਿੰਗ ਪਛਾਣ ਇੰਨੀਆਂ ਪ੍ਰਤੱਖ ਨਹੀਂ ਹਨ। ਬਦਕਿਸਮਤੀ ਨਾਲ, ਐੱਲ ਜੀ ਬੀ ਟੀ ਕਿਊ+ਜਵਾਨਾਂ ਲਈ ਸਕੂਲ, ਬਾਹਰ ਜਾਂ ਆਪਣੇ ਆਪ ਵਿਚ ਹੋਣ ਲਈ ਸਦਾ ਸੁਰੱਖਿਅਤ ਨਹੀਂ ਹਨ। ਇਸੇ ਤਰ੍ਹਾਂ, ਜਿਹੜੇ ਵਿਦਿਆਰਥੀ ਆਪਣੀ ਲਿੰਗ ਪਛਾਣ ਘੱਟ ਆਮ ਤਰੀਕਿਆਂ ਰਾਹੀਂ ਜ਼ਾਹਰ ਕਰਦੇ ਹਨ ਜਾਂ ਜਿਹੜੇ ਐੱਲ ਜੀ ਬੀ ਟੀ ਕਿਊ+ ਪਰਿਵਾਰਾਂ ਤੋਂ ਹਨ, ਉਨ੍ਹਾਂ ਨੂੰ ਸਕੂਲ ਅਸੁਰੱਖਿਅਤ ਜਾਂ ਸੁਆਗਤ ਨਾ ਕਰਨ ਵਾਲਾ ਲੱਗ ਸਕਦਾ ਹੈ। ਭਾਵੇਂ ਕਿ ਇਹ ਬਦਲ ਰਿਹਾ ਹੈ, ਅਤੇ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਦੇ ਅਨੁਭਵ ਵਿਚ ਸੁਧਾਰ ਕਰਨ ਲਈ ਕਈ ਸਾਲਾਂ ਵਿਚ ਬਹੁਤ ਸਾਰਾ ਵਧੀਆ ਕੰਮ ਹੋਇਆ ਹੈ, ਫਿਰ ਵੀ ਇਹ ਪੱਕਾ ਕਰਨ ਦੀ ਲੋੜ ਕਾਇਮ ਹੈ ਕਿ ਟੀਚਰ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਅਤੇ ਹੋਰ ਬਾਲਗ ਜਿਹੜੇ ਸਕੂਲਾਂ ਵਿਚ ਵਿਦਿਆਰਥੀਆਂ ਨਾਲ ਸਿੱਧਾ ਕੰਮ ਕਰਦੇ ਹਨ, ਉਨ੍ਹਾਂ ਕੋਲ ਫਰਕ ਪਾਉਣ ਲਈ ਸਾਧਨਾਂ, ਵਸੀਲਿਆਂ ਅਤੇ ਮਦਦ ਤੱਕ ਪਹੁੰਚ ਹੈ।

ਸਕੂਲ ਦੀਆਂ ਪਾਲਸੀਆਂ ਬਾਰੇ ਕੀ ਕਹਿਣਾ ਹੈ?

ਆਪਣੇ ਸੂਬਾਈ ਹਿਊਮਨ ਰਾਈਟਸ ਕੋਡ ਨਾਲ ਮੇਲ ਖਾਂਦੀ ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਬਾਰੇ ਆਪਣੀਆਂ ਖਾਸ ਪਾਲਸੀਆਂ ਅਤੇ ਕਾਰਵਾਈਆਂ ਤਿਆਰ ਕਰਨ ਲਈ ਹਰ ਸਕੂਲ ਡਿਸਟ੍ਰਿਕਟ ਅਤੇ ਆਜ਼ਾਦ ਸਕੂਲ ਕੋਲ ਸੁਤੰਤਰਤਾ ਹੈ। ਸੋਜੀ 1 2 3 ਪਾਲਸੀਆਂ ਅਤੇ ਕਾਰਵਾਈਆਂ ਬਾਰੇ ਅਧਿਆਪਕਾਂ ਦੇ ਅਨੁਭਵਾਂ ਨੂੰ ਇਕੱਠਾ ਕਰਦੀ ਹੈ ਅਤੇ ਸਾਂਝਾ ਕਰਦੀ ਹੈ ਅਤੇ ਇਸ ਦੇ ਨਾਲ ਨਾਲ ਸੂਬੇ ਦੇ ਵਿਦਿਆ ਮਹਿਕਮੇ ਵਲੋਂ ਕੀਤੀਆਂ ਜਾਣ ਵਾਲੀਆਂ ਕੋਈ ਵੀ ਸਿਫਾਰਸ਼ਾਂ ਨੂੰ ਸਾਂਝਾ ਕਰਦੀ ਹੈ ਤਾਂ ਜੋ ਇਸ ਕੰਮ ਵਿਚ ਸਕੂਲਾਂ ਅਤੇ ਡਿਸਟ੍ਰਿਕਟਾਂ ਦੀ ਮਦਦ ਹੋਵੇ। ਸੋਜੀ ਦੀ ਸ਼ਮੂਲੀਅਤ ਵਾਲੀਆਂ ਪਾਲਸੀਆਂ, ਇਨ੍ਹਾਂ ਵਿਸ਼ਿਆਂ ਦੀ ਸੇਫਟੀ/ਐਂਟੀ-ਹੈਰਾਸਮੈਂਟ, ਪਾਠਕ੍ਰਮ ਤੋਂ ਬਾਹਰੀ ਸਰਗਰਮੀਆਂ, ਕੱਪੜਿਆਂ ਬਾਰੇ ਗਾਈਡਲਾਈਨਾਂ, ਸਵੈ-ਪਛਾਣ, ਅਤੇ ਭੇਤਦਾਰੀ ਵਜੋਂ ਗੱਲ ਕਰਦੀਆਂ ਹਨ।

ਮੈਂ ਘਰ ਵਿਚ ਕੀ ਕਰ ਸਕਦਾ/ਸਕਦੀ ਹਾਂ?

ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਅਤੇ ਵਿਦਿਆਰਥੀ ਆਪਣੇ ਆਪ ਨੂੰ ਪਿਆਰ ਕਰਨ ਅਤੇ ਆਪਣੇ ਸਕੂਲਾਂ ਅਤੇ ਭਾਈਚਾਰਿਆਂ ਵਿਚ ਕਾਮਯਾਬ ਹੋਣ। ਘਰ ਵਿਚ, ਤੁਸੀਂ ਆਪਣੇ ਬੱਚੇ ਨਾਲ ਸੋਜੀ ਦੇ ਵਿਸ਼ਿਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਸਿੱਖ ਸਕਦੇ ਹੋ। ਤੁਸੀਂ ਗੱਲਬਾਤ ਸ਼ੁਰੂ ਕਰ ਸਕਦੇ ਹੋ ਅਤੇ ਕਰਦੇ ਰਹਿ ਸਕਦੇ ਹੋ, ਅਤੇ ਉਨ੍ਹਾਂ ਨੂੰ ਉਹ ਜਿਵੇਂ ਚਾਹੁੰਦੇ ਹੋਣ ਆਪਣੇ ਆਪੇ ਬਾਰੇ ਸਵਾਲ ਕਰਨ, ਜ਼ਾਹਰ ਕਰਨ ਅਤੇ ਪਤਾ ਲਾਉਣ ਦਾ ਮੌਕਾ ਦੇ ਸਕਦੇ ਹੋ, ਅਤੇ ਉਨ੍ਹਾਂ ਨੂੰ ਸਕੂਲ ਵਿਚ ਆਪਣੇ ਅਨੁਭਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਦਾ ਸੱਦਾ ਦੇ ਸਕਦੇ ਹੋ। ਇਸ ਦੇ ਇਲਾਵਾ, ਤੁਸੀਂ ਆਪਣੇ ਦੋਸਤਾਂ ਅਤੇ ਗੁਆਂਢੀਆਂ ਵਿਚ ਆਪਣੇ ਖੁਦ ਦੇ ਐਕਸ਼ਨਾਂ ਰਾਹੀਂ ਲੋਕਾਂ ਦੇ ਫਰਕਾਂ ਨੂੰ ਪ੍ਰਵਾਨ ਕਰਨ ਅਤੇ ਫਰਕਾਂ ਦਾ ਆਦਰ ਕਰਨ ਦੀ ਮਹੱਤਤਾ ਬਾਰੇ ਗੱਲਬਾਤ ਕਰ ਸਕਦੇ ਹੋ ਤਾਂ ਜੋ ਤੁਹਾਡਾ ਬੱਚਾ ਤੁਹਾਡੀ ਉਦਾਹਰਣ ਤੋਂ ਸਿੱਖੇ ਅਤੇ ਸਿੱਖੇ ਗਏ ਇਹ ਲੈਸਨ ਸਕੂਲ ਨੂੰ ਵਾਪਸ ਲਿਆ ਸਕੇ। ਜਦੋਂ ਦੋਸਤ ਅਤੇ ਗੁਆਂਢੀ ਖਾਸ ਤੌਰ `ਤੇ ਸੋਜੀ 1 2 3 ਬਾਰੇ ਉਤਸੁਕ ਹੋਣ ਤਾਂ ਇਹ ਦੋ ਪਾਸਿਆਂ ਵਾਲਾ ਬਰੋਸ਼ਰ ਪ੍ਰਿੰਟ ਕਰਨ ਅਤੇ ਉਨ੍ਹਾਂ ਨਾਲ ਸਾਂਝਾ ਕਰਨ ਬਾਰੇ ਵਿਚਾਰ ਕਰੋ।

image-5.jpg

70% ਵਿਦਿਆਰਥੀ ਆਮ ਹੀ ਇਹ ਸ਼ਬਦ ਸੁਣਦੇ ਹਨ “ਦੈਟਸ ਸੋ ਗੇਅ”

yellow (1).png

ਜ਼ਿਆਦਾ ਜਾਣਨ ਦੇ ਤਰੀਕੇ
 

light-grey3.png

ਸਾਡੇ ਵੈੱਬਸਾਈਟ

ਇਸ ਨੈਸ਼ਨਲ ਵੈੱਬਸਾਈਟ ਅਤੇ ਸਾਡੇ ਸੂਬਾਈ ਅਧਿਆਪਕਾਂ ਦੇ ਵੈੱਬਸਾਈਟਾਂ ਉੱਪਰ, ਤੁਸੀਂ ਸੋਜੀ ਦੀ ਸ਼ਮੂਲੀਅਤ ਵਾਲੀ ਸਿੱਖਿਆ ਬਾਰੇ ਅਤੇ ਉਨ੍ਹਾਂ ਵਸੀਲਿਆਂ ਬਾਰੇ ਜ਼ਿਆਦਾ ਜਾਣ ਸਕਦੇ ਹੋ ਜਿਹੜੇ ਅਸੀਂ ਅਧਿਆਪਕਾਂ ਨਾਲ ਸਾਂਝੇ ਕਰ ਰਹੇ ਹਾਂ।

light-grey3.png

ਸੋਜੀ ਵੀਡਿਓਜ਼

ਸਾਡੀ ਵੀਡਿਓਜ਼ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕਹਾਣੀਆਂ, ਮੁੱਖ ਧਾਰਣਾਵਾਂ ਅਤੇ ਹੋਰ ਚੀਜ਼ਾਂ ਸਾਮਲ ਹਨ ਜਿਹੜੀਆਂ ਸੋਜੀ 1 2 3 ਅਤੇ ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਪਿੱਛੇ ਮੁੱਖ ਖਿਆਲਾਂ ਬਾਰੇ ਦੱਸਦੀਆਂ ਹਨ।

light-grey3.png

ਮਾਪਿਆਂ ਲਈ ਬਰੋਸ਼ਰ

ਇਹ ਬਰੋਸ਼ਰ ਤੁਹਾਡੀ ਕਮਿਉਨਟੀ ਵਿਚ ਸੋਜੀ 1 2 3 ਬਾਰੇ ਸੰਖੇਪ ਮੁਢਲੀ ਗੱਲਬਾਤ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਵੇਂ ਕਿ ਸਕੂਲ ਦੀ ਪੀ ਏ ਸੀ/ਸਕੂਲ ਕੌਂਸਲ ਮੀਟਿੰਗ ਵਿਚ।

light-grey3.png

ਟੀਚਰ ਨੂੰ ਪੁੱਛੋ

ਆਪਣੇ ਬੱਚੇ ਦੇ ਟੀਚਰਾਂ ਨਾਲ ਇਹ ਜਾਣਨ ਲਈ ਗੱਲ ਕਰੋ ਕਿ ਉਹ ਕਲਾਸ ਵਿਚ ਕੀ ਪੜ੍ਹਾ ਰਹੇ ਹਨ ਅਤੇ ਤੁਹਾਡੇ ਬੱਚੇ ਦੇ ਸਕੂਲ ਵਿਚ ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਕਿਵੇਂ ਪੂਰੀ ਕੀਤੀ ਜਾ ਰਹੀ ਹੈ।